---Advertisement---

ਪੰਜਾਬ ਵਿੱਚ ਭਿਆਨਕ ਗਰਮੀ ਨੇ ਤੋੜੇ ਰਿਕਾਰਡ, ਬਿਜਲੀ ਦੀ ਮੰਗ 16983 ਮੈਗਾਵਾਟ ਤੱਕ ਪਹੁੰਚੀ

By
On:
Follow Us

ਪਟਿਆਲਾ: ਪੰਜਾਬ ਵਿੱਚ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ। ਮੀਂਹ ਦੇ ਬਾਵਜੂਦ, ਗਰਮ ਹਵਾਵਾਂ ਅਤੇ ਨਮੀ ਨੇ ਲੋਕਾਂ ਦਾ ਜੀਣਾ ਮੁਸ਼ਕਲ ਕਰ ਦਿੱਤਾ ਹੈ। ਇਸ ਭਿਆਨਕ ਗਰਮੀ ਅਤੇ ਝੋਨੇ ਦੀ ਬਿਜਾਈ ਦੇ ਸੀਜ਼ਨ ਕਾਰਨ, ਪੰਜਾਬ ਵਿੱਚ ਬਿਜਲੀ ਦੀ ਮੰਗ ਆਪਣੇ ਸਿਖਰ ‘ਤੇ ਪਹੁੰਚ ਗਈ ਹੈ। ਵੀਰਵਾਰ ਨੂੰ, ਸੂਬੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਬਿਜਲੀ ਰਿਕਾਰਡ ਕੀਤੀ ਗਈ।

ਪੰਜਾਬ ਵਿੱਚ ਭਿਆਨਕ ਗਰਮੀ ਨੇ ਤੋੜੇ ਰਿਕਾਰਡ, ਬਿਜਲੀ ਦੀ ਮੰਗ 16983 ਮੈਗਾਵਾਟ ਤੱਕ ਪਹੁੰਚੀ
ਪੰਜਾਬ ਵਿੱਚ ਭਿਆਨਕ ਗਰਮੀ ਨੇ ਤੋੜੇ ਰਿਕਾਰਡ, ਬਿਜਲੀ ਦੀ ਮੰਗ 16983 ਮੈਗਾਵਾਟ ਤੱਕ ਪਹੁੰਚੀ

ਪਟਿਆਲਾ: ਪੰਜਾਬ ਵਿੱਚ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ। ਮੀਂਹ ਦੇ ਬਾਵਜੂਦ ਗਰਮ ਹਵਾਵਾਂ ਅਤੇ ਨਮੀ ਨੇ ਲੋਕਾਂ ਦਾ ਜੀਣਾ ਮੁਸ਼ਕਲ ਕਰ ਦਿੱਤਾ ਹੈ। ਇਸ ਭਿਆਨਕ ਗਰਮੀ ਅਤੇ ਝੋਨੇ ਦੀ ਬਿਜਾਈ ਦੇ ਸੀਜ਼ਨ ਕਾਰਨ ਪੰਜਾਬ ਵਿੱਚ ਬਿਜਲੀ ਦੀ ਮੰਗ ਆਪਣੀ ਸਿਖਰ ਤੇ ਪਹੁੰਚ ਗਈ ਹੈ। ਵੀਰਵਾਰ ਨੂੰ ਸੂਬੇ ਵਿੱਚ ਬਿਜਲੀ ਦੀ ਹੁਣ ਤੱਕ ਦੀ ਸਭ ਤੋਂ ਵੱਧ ਮੰਗ ਦਰਜ ਕੀਤੀ ਗਈ ਜੋ, 16,983 ਮੈਗਾਵਾਟ ਤੱਕ ਪਹੁੰਚ ਗਈ। ਇਹ ਅੰਕੜਾ 17000 ਮੈਗਾਵਾਟ ਦੇ ਨੇੜੇ ਹੈ ਅਤੇ ਇਹ ਬਿਜਲੀ ਸਪਲਾਈ ਦੇ ਮਾਮਲੇ ਵਿੱਚ ਇੱਕ ਨਵਾਂ ਰਿਕਾਰਡ ਹੈ।

ਜਾਣਕਾਰੀ ਅਨੁਸਾਰ ਪਿਛਲੇ ਕੁਝ ਦਿਨਾਂ ਵਿੱਚ ਰਿਮ ਜਿਮ ਮੀਂਹ ਪੈਣ ਦੇ ਬਾਵਜੂਦ ਗਰਮੀ ਘੱਟ ਨਹੀਂ ਹੋਈ ਹੈ ਇਸ ਦੇ ਨਾਲ ਹੀ ਖੇਤਾਂ ਵਿੱਚ ਝੋਨੇ ਦੀ ਲਵਾਈ ਕਾਰਨ ਬਿਜਲੀ ਦੀ ਖਪਤ ਵਿੱਚ ਵੀ ਵੱਡਾ ਉਛਾਲ ਦੇਖਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਜੂਨ ਮਹੀਨੇ ਵਿੱਚ ਰਿਕਾਰਡ ਬਿਜਲੀ ਦੀ ਮੰਗ 16,836 ਮੈਗਾਵਾਟ ਤੱਕ ਪਹੁੰਚ ਗਈ ਸੀ,ਜਦੋਂ ਕਿ ਬਰਸਾਤ ਦੇ ਮੌਸਮ ਦੌਰਾਨ ਇਹ ਅੰਕੜਾ ਕਾਫੀ ਘੱਟ ਗਿਆ ਸੀ। ਇਸ ਵਾਰ ਗਰਮੀਆਂ ਦੇ ਆਮ ਦਿਨਾਂ ਦੌਰਾਨ ਵੀ ਬਿਜਲੀ ਦੀ ਮੰਗ 16000 ਮੈਗਾਵਾਟ ਤੋਂ ਉੱਪਰ ਰਹਿੰਦੀ ਹੈ।

For Feedback - feedback@example.com
Join Our WhatsApp Channel

Related News

Leave a Comment