ਖ਼ਾਮੇਨੇਈ ਦੀ ਮੌਤ ਤੋਂ ਬਾਅਦ ਭਾਰਤ ਵਿੱਚ ਵੀ ਕਈ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ ਹੋਏ। ਇਸ ਨੂੰ ਲੈ ਕੇ ਅਮਰੀਕੀ ਸੈਨਿਕ ਨੇ ਭਾਰਤ ਦੇ ਲੋਕਾਂ ਨੂੰ ਇੱਕ ਖ਼ਾਸ ਅਪੀਲ ਕੀਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਸ ਸਬੰਧੀ ਇੱਕ ਵੀਡੀਓ ਸਾਂਝੀ ਕੀਤੀ ਹੈ ਜੋ ਕਾਫ਼ੀ ਵਾਇਰਲ ਹੋ ਰਹੀ ਹੈ।

“ਯੂਨਾਈਟਿਡ ਸਟੇਟਸ ਆਰਮੀ (US Army) ਵਿੱਚ ਕੰਮ ਕਰਨ ਵਾਲੀ ਭਾਰਤੀ ਮੂਲ ਦੀ ਸਪੈਸ਼ਲਿਸਟ ਸ਼ਿਲਪਾ ਚੌਧਰੀ ਦੀ ਭਾਰਤੀਆਂ ਨੂੰ ਕੀਤੀ ਗਈ ਇੱਕ ਅਪੀਲ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਉਨ੍ਹਾਂ ਨੇ ਈਰਾਨ ਦੇ ਸੁਪਰੀਮ ਲੀਡਰ ਅਲੀ ਖ਼ਾਮੇਨੇਈ ਦੀ ਹਾਲ ਹੀ ਵਿੱਚ ਹੋਈ ਹੱਤਿਆ ਤੋਂ ਬਾਅਦ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਕੀਤੇ ਗਏ ਵਿਰੋਧ ਅਤੇ ਪ੍ਰਦਰਸ਼ਨਾਂ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਅਮਰੀਕਾ ਤੋਂ ਇੱਕ ਵੀਡੀਓ ਸਾਂਝੀ ਕੀਤੀ। ਉਨ੍ਹਾਂ ਨੇ ਸਾਰਿਆਂ ਨੂੰ ‘ਹੈਪੀ ਹੋਲੀ’ ਵਿਸ਼ ਕਰਦੇ ਹੋਏ ਵੀਡੀਓ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇਸ ਵਾਰ ਦੀਆਂ ਪ੍ਰਸਥਿਤੀਆਂ ਨੂੰ ਦੇਖਦੇ ਹੋਏ ਮੇਰਾ ਮਨ ਤਿਉਹਾਰ ਮਨਾਉਣ ਦਾ ਨਹੀਂ ਹੋਇਆ।
ਸ਼ਿਲਪਾ ਤਿੰਨ ਬੱਚਿਆਂ ਦੀ ਮਾਂ ਹੈ ਅਤੇ US ਆਰਮੀ ਵਿੱਚ ਕੈਮੀਕਲ, ਬਾਇਓਲੋਜੀਕਲ, ਰੇਡੀਓਲੋਜੀਕਲ ਅਤੇ ਨਿਊਕਲੀਅਰ (CBRN) ਸਪੈਸ਼ਲਿਸਟ ਹੈ। 28 ਫਰਵਰੀ ਨੂੰ ਈਰਾਨ ਦੇ ਸੁਪਰੀਮ ਲੀਡਰ ਖ਼ਾਮੇਨੇਈ ਦੀ ਮੌਤ ‘ਤੇ ਉਨ੍ਹਾਂ ਕਿਹਾ ਕਿ ਮੈਂ ਮੰਨਦੀ ਹਾਂ ਕਿ ਧਾਰਮਿਕ ਰੂਪ ਵਿੱਚ ਭਾਰਤ ਵਿੱਚ ਕਈ ਲੋਕਾਂ ਨੂੰ ਦੁੱਖ ਹੋਇਆ ਹੈ। ਉਨ੍ਹਾਂ ਨੇ ਸਵਾਲ ਪੁੱਛਦੇ ਹੋਏ ਕਿਹਾ ਕਿ ਮੈਂ ਮੁਸਲਿਮ ਵਿਰੋਧੀ ਨਹੀਂ ਹਾਂ ਅਤੇ ਮੈਂ ਕਿਸੇ ਵੀ ਕੱਟੜਤਾ ਦੇ ਖ਼ਿਲਾਫ਼ ਹਾਂ, ਪਰ ਭਾਰਤ ਵਿੱਚ ਜਿਸ ਤਰ੍ਹਾਂ ਦਾ ਪ੍ਰੋਟੈਸਟ (ਵਿਰੋਧ) ਹੋ ਰਿਹਾ ਹੈ, ਕੀ ਉਸ ਦਾ ਕੋਈ ਫ਼ਾਇਦਾ ਹੈ? ਉਨ੍ਹਾਂ ਕਿਹਾ ਕਿ ਸ਼ਾਇਦ ਦੇਸ਼ ਵਿੱਚ ਰਹਿ ਕੇ ਤੁਹਾਨੂੰ ਇਹ ਸਭ ਘੱਟ ਦਿਖਾਈ ਦੇ ਰਿਹਾ ਹੋਵੇਗਾ, ਪਰ ਮੈਂ ਇੱਥੋਂ ਦੇਖ ਸਕਦੀ ਹਾਂ ਕਿ ਇਨ੍ਹਾਂ ਸਭ ਕਾਰਨਾਂ ਕਰਕੇ ਭਾਰਤ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ।
https://www.instagram.com/reel/DVeopU8jCvp/?utm_source=ig_web_copy_link
ਸ਼ਿਲਪਾ ਨੇ ਕੀ ਕੀਤੀ ਭਾਵੁਕ ਅਪੀਲ?
ਸ਼ਿਲਪਾ ਚੌਧਰੀ ਨੇ ਕਿਹਾ ਕਿ ਮੈਂ ਨਹੀਂ ਚਾਹੁੰਦੀ ਕਿ ਭਾਰਤ ਦੇ ਲੋਕ ਪੂਰੀ ਦੁਨੀਆ ਵਿੱਚ ਮਜ਼ਾਕ ਦਾ ਪਾਤਰ ਬਣਨ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਵਿੱਚ ਵੱਖ-ਵੱਖ ਥਾਵਾਂ ‘ਤੇ ਪ੍ਰਦਰਸ਼ਨ (ਪ੍ਰੋਟੈਸਟ) ਹੋ ਰਹੇ ਹਨ, ਪਰ ਮੇਰਾ ਸਵਾਲ ਇਹ ਹੈ ਕਿ ਤੁਹਾਨੂੰ ਉਨ੍ਹਾਂ ਪ੍ਰਦਰਸ਼ਨਾਂ ਤੋਂ ਕੀ ਫ਼ਾਇਦਾ ਹੋਣ ਵਾਲਾ ਹੈ? ਤੁਸੀਂ ਜਿੱਥੇ ਰਹਿੰਦੇ ਹੋ, ਉੱਥੋਂ ਦੀਆਂ ਚੀਜ਼ਾਂ ਨੂੰ ਖ਼ਰਾਬ ਕਰ ਰਹੇ ਹੋ। ਉਨ੍ਹਾਂ ਨੇ ਏਕਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਸੰਦੇਸ਼ ਕਿਸੇ ਵੀ ਤਰ੍ਹਾਂ ਦੇ ਧਾਰਮਿਕ ਵਿਤਕਰੇ ਨੂੰ ਫੈਲਾਉਣ ਲਈ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸਭ ਤੋਂ ਪੱਕੀ ਸਹੇਲੀ ਇੱਕ ਮੁਸਲਿਮ ਹੈ ਅਤੇ ਉਨ੍ਹਾਂ ਨੂੰ ਵੀ ਆਪਣੀ ਸਹੇਲੀ ਦੇ ਤਿਉਹਾਰਾਂ ਦਾ ਉਨਾ ਹੀ ਇੰਤਜ਼ਾਰ ਰਹਿੰਦਾ ਹੈ, ਜਿੰਨਾ ਕਿ ਉਨ੍ਹਾਂ ਦੀ ਮੁਸਲਿਮ ਸਹੇਲੀ ਨੂੰ।
ਉਨ੍ਹਾਂ ਸਵਾਲ ਪੁੱਛਿਆ ਕਿ ਤੁਸੀਂ ਜਿਸ ਵੀ ਰਾਜ ਵਿੱਚ ਰਹਿੰਦੇ ਹੋ, ਤੁਸੀਂ ਉਸ ਰਾਜ ਸਰਕਾਰ ਤੋਂ ਮੰਗ ਕਰ ਰਹੇ ਹੋ। ਪਰ ਕੀ ਉਹ ਇਸ ਵਿੱਚ ਸ਼ਾਮਲ ਸਨ? ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਅਤੇ ਅਸ਼ਾਂਤੀ ਦੇ ਅੰਤਰਰਾਸ਼ਟਰੀ ਕਾਰਨਾਂ ਵਿਚਕਾਰ ਸਬੰਧ ਦੀ ਘਾਟ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਇਲਾਕਿਆਂ ਵਿੱਚ ਸੰਘਰਸ਼ ਸ਼ੁਰੂ ਹੋਇਆ, ਖਾਸ ਕਰਕੇ ਈਰਾਨ ਦਾ ਜ਼ਿਕਰ ਕਰਦੇ ਹੋਏ, ਉੱਥੋਂ ਦੇ ਕੁਝ ਨਾਗਰਿਕ ਜਸ਼ਨ ਮਨਾ ਰਹੇ ਸਨ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਹੋ ਰਹੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਦੁਨੀਆ ਭਰ ਦੇ ਮਾਹਿਰਾਂ ਨੂੰ ਗ਼ਲਤ ਲੱਗ ਰਹੇ ਸਨ।
ਭਾਰਤ ਨੂੰ ਦੁਨੀਆ ਭਰ ਵਿੱਚ ਬਹੁਤ ਇੱਜ਼ਤ ਨਾਲ ਦੇਖਿਆ ਜਾਂਦਾ ਹੈ। ਉਨ੍ਹਾਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਉਸ ਇੱਜ਼ਤ ਨੂੰ ਖ਼ਤਮ ਨਾ ਹੋਣ ਦਿਓ। ਤੁਸੀਂ ਜਿਸ ਦੇਸ਼ ਵਿੱਚ ਰਹਿੰਦੇ ਹੋ, ਉਸ ਨੂੰ ਪਿਆਰ ਕਰੋ।





