
ਐਲਨ ਮਾਸਕ ਦੀ ਕੰਪਨੀ ਸਪੇਸਐਕਸ ਦਾ ਸਟਾਰਸ਼ਿਪ ਰਾਕਟ ਅੱਜ ਸਵੇਰੇ ਭਾਰਤੀ ਸਮੇਂ ਅਨੁਸਾਰ 9:30 ਵਜੇ ਲਾਂਚ ਹੋਣ ਵਾਲਾ ਸੀ ਪਰ ਇਸ ਤੋਂ ਪਹਿਲਾਂ ਹੀ ਇੱਕ ਵੱਡਾ ਹਾਦਸਾ ਵਾਪਰ ਗਿਆ ਰਾਕੇਟ ਦੇ ਸਟੈਟਿਕ ਫਾਇਰ ਟੈਸਟਿੰਗ ਦੌਰਾਨ ਇਹ ਰਾਕਟ ਬੰਬ ਵਾਂਗ ਫਟ ਗਿਆ ਹਾਲਾਂਕਿ ਕੰਪਨੀ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਟੈਸਟਿੰਗ ਸਾਈਡ ਤੇ ਸਥਿਤੀ ਕੰਟਰੋਲ ਵਿੱਚ ਹੈ ਤੇ ਹਰ ਕੋਈ ਸੁਰੱਖਿਅਤ ਹੈ।
ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਵਿੱਚ ਜਿਵੇਂ ਹੀ ਇੰਜਨ ਨੂੰ ਸਟੈਟਿਕ ਫਾਇਰ ਲਈ ਚਾਲੂ ਕੀਤਾ ਗਿਆ ਨੱਕ ਦੇ ਹਿੱਸੇ ਤੋਂ ਇੱਕ ਵੱਡਾ ਧਮਾਕਾ ਹੋਇਆ ਧਮਾਕਾ ਇੰਨਾ ਭਿਆਨਕ ਸੀ ਕਿ ਆਲੇ ਦੁਆਲੇ ਦੇ ਘਰਾਂ ਦੀਆਂ ਖਿੜਕੀਆਂ ਵੀ ਹਿੱਲ ਗਈਆਂ। ਅੱਗ ਦੀਆਂ ਲਪਟਾਂ ਅਤੇ ਕਾਲੇ ਧੂੰਏਂ ਨੇ ਪੂਰੇ ਖੇਤਰ ਨੂੰ ਢੱਕ ਲਿਆ। ਪਰ ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕਿਸੇ ਵੀ ਤਕਨੀਕੀ ਸਟਾਫ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।
ਸਪੇਸ ਐਕਸ ਦਾ ਬਿਆਨ
ਸਪੇਸਐਕਸ ਨੇ ਇਸ ਧਮਾਕੇ ਤੇ ਇੱਕ ਅਧਿਕਾਰਿਤ ਬਿਆਨ ਜਾਰੀ ਕੀਤਾ ਹੈ ਅਤੇ ਕਿਹਾ ਹੈ ਕਿ ਟੈਸਟਿੰਗ ਦਾ ਰਾਕੇਟ ਦੇ ਇੰਜਣ ਸਟੈਂਡ ਤੇ ਇੱਕ ਵੱਡਾ ਧਮਾਕਾ ਹੋਇਆ। ਸਪੇਸਐਕਸ ਨੇ ਕਿਹਾ ਸਟਾਰਸ਼ਿਪ ਆਪਣੇ ਦਸਵੇਂ ਫਲਾਈਟ ਟੈਸਟ ਦੀ ਤਿਆਰੀ ਕਰ ਰਿਹਾ ਸੀ। ਜਦੋਂ ਇਹ ਹਾਦਸਾ ਵਾਪਰਿਆ। ਪੂਰੇ ਟੈਸਟਿੰਗ ਸਾਈਡ ਦੇ ਆਲੇ ਦੁਆਲੇ ਇੱਕ ਸੁਰੱਖਿਆ ਜੋਨ ਬਣਾਇਆ ਗਿਆ ਸੀ ਇਸ ਲਈ ਕਿਸੇ ਵੀ ਕਰਮਚਾਰੀ ਨੂੰ ਨੁਕਸਾਨ ਨਹੀਂ ਪਹੁੰਚਿਆ ਸਾਰੇ ਕਰਮਚਾਰੀ ਸੁਰਖਿਤ ਹਨ ਅਤੇ ਉਹਨਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ। ਇਹ ਘਟਨਾ ਸਪੇਸਐਕਸ ਲਈ ਯਕੀਨੀ ਤੌਰ ਤੇ ਇੱਕ ਝਟਕਾ ਹੈ ਪਰ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਉਹ ਭਵਿੱਖ ਵਿੱਚ ਅਜਿਹੇ ਹਾਦਸੀਆਂ ਤੋਂ ਸਿੱਖਣ ਤੋਂ ਬਾਅਦ ਆਪਣੇ ਰਾਕੇਟ ਵਿਕਾਸ ਨੂੰ ਜਾਰੀ ਰੱਖੇਗੀ