ਪੰਜਾਬੀ ਗਾਇਕ ਗੁਰੂ ਰੰਧਾਵਾ ਨੂੰ ਸਮਰਾਲਾ ਅਦਾਲਤ ਨੇ ਸੰਮਨ ਭੇਜਿਆ ਹੈ। ਜਿਸ ਵਿੱਚ ਸਮਰਾਲਾ ਨਿਵਾਸੀ ਰਾਜਦੀਪ ਸਿੰਘ ਮਾਨ ਨੇ ਇਤਰਾਜ਼ ਜਤਾਇਆ ਸੀ ਕਿ ਗਾਇਕ
ਸਮਰਾਲਾ: ਸਮਰਾਲਾ ਅਦਾਲਤ ਵੱਲੋਂ ਪੰਜਾਬੀ ਗਾਇਕ ਗੁਰੂ ਰੰਧਾਵਾ ਨੂੰ ਸੰਮਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਸਮਰਾਲਾ ਨਿਵਾਸੀ ਰਾਜਦੀਪ ਸਿੰਘ ਮਾਨ ਨੇ ਇਤਰਾਜ਼ ਜਤਾਇਆ ਸੀ ਕਿ ਗਾਇਕ ਨੇ ਆਪਣੇ ਨਵੇਂ ਗੀਤ ‘ਸੀਰਾ’ ਵਿੱਚ ਇੱਕ ਇਤਰਾਜ਼ਯੋਗ ਲਾਈਨ ਵਰਤੀ ਹੈ। ਜਿਸ ‘ਤੇ ਸਮਰਾਲਾ ਅਦਾਲਤ ਨੇ ਗੁਰੂ ਰੰਧਾਵਾ ਨੂੰ ਸੰਮਨ ਭੇਜ ਕੇ 2 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਐਡਵੋਕੇਟ ਗੁਰਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਬੀ ਗਾਇਕ ਗੁਰੂ ਰੰਧਾਵਾ ਦਾ ਨਵਾਂ ਗੀਤ ‘ਸੀਰਾ’ ਰਿਲੀਜ਼ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਗੀਤ ਵਿੱਚ ਗੁਰੂ ਰੰਧਾਵਾ ਨੇ ਗਾਇਆ ਹੈ ਕਿ ਅਸੀ ਜੱਟਾ ਦੇ ਕਾਕੇ ਹਾਂ, ਸਾਨੂ ਗੁੱਠਤੀ’ ਚ ਅਫੀਮ ਮਿਲਦੀ ਏ। ਜਿਸ ‘ਤੇ ਇਤਰਾਜ਼ ਪ੍ਰਗਟ ਕਰਦੇ ਹੋਏ ਰਾਜਦੀਪ ਸਿੰਘ ਮਾਨ ਨੇ ਪਟੀਸ਼ਨ ਦਾਇਰ ਕੀਤੀ ਸੀ।