ਪੰਜਾਬ ਵਿੱਚ ਮੌਨਸੂਨ ਨੇ ਜਿੱਥੇ ਇੱਕ ਪਾਸੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਹੁਣ ਉੱਥੇ ਹੀ ਬਹੁਤ ਸਾਰੇ ਇਲਾਕਿਆਂ ਵਿੱਚ ਮੌਸਮ ਵਿੱਚ ਵੱਡੀ ਤਬਦੀਲੀ ਨਜ਼ਰ ਆਉਣ ਵਾਲੀ ਹੈ। ਮੌਸਮ ਵਿਭਾਗ ਨੇ ਇੱਕ ਸੂਚਨਾ ਜਾਰੀ ਕੀਤੀ ਹੈ ਕਿ ਪੰਜਾਬ ਦੇ ਕੁਝ ਜਿਲ੍ਹਿਆਂ ਵਿੱਚ ਅਚਾਨਕ ਮੌਸਮ ਵਿਗੜ ਸਕਦਾ ਹੈ। ਅਸਮਾਨੀ ਬਿਜਲੀ ਦੇ ਨਾਲ ਨਾਲ ਸੂਬੇ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਪੂਰੀ ਸੰਭਾਵਨਾ ਹੈ।

ਮੌਸਮ ਵਿਭਾਗ ਦੇ ਅਨੁਸਾਰ ਅੱਜ ਰਾਤ ਨੂੰ ਕਈ ਜਿਲੇ ਆ ਜਿਵੇਂ ਕਿ ਜਲੰਧਰ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂਰ ਲੁਧਿਆਣਾ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਦਰਮਿਆਨੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਅਤੇ ਨਾਲ ਨਾਲ ਇਹਨਾਂ ਇਲਾਕੇ ਵਿੱਚ ਬਿਜਲੀ ਲਿਸ਼ਕਣ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੇ ਨਾਲ ਹਵਾਵਾਂ ਵੀ ਚੱਲ ਸਕਦੀਆਂ ਹਨ।
ਇਸਦੇ ਨਾਲ ਹੀ ਮੌਸਮ ਵਿਭਾਗ ਨੇ ਪੰਜ ਦਿਨਾਂ ਦੀ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਜੁਲਾਈ ਮਹੀਨੇ ਵਿੱਚ ਪੂਰੇ ਸੂਬੇ ਜਿੰਨੀ ਅਤੇ ਬੱਦਲ ਗਰਜਣ ਅਤੇ ਤੇਜ਼ ਹਵਾਵਾਂ ਚੱਲਣਗੀਆਂ। ਭਵਿੱਖਬਾਣੀ ਮੁਤਾਬਕ 6 ਅਤੇ 7 ਜੁਲਾਈ ਨੂੰ ਪਠਾਣਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨ ਤਾਰਨ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਰੂਪਨਗਰ ਐਸੇ ਏ ਐਸ ਨਗਰ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚੋਂ ਹਾਲਾਤ ਵਿਗੜ ਸਕਦੇ ਹਨ ਭਾਰੀ ਮੀਂਹ ਪਵੇਗਾ।